ਸਾਡੀ ਕਹਾਣੀ

ਅਸੀਂ ਐਪਲਿਕੇਸ਼ਨਾਂ ਬਣਾਉਣ ਦੇ ਵਪਾਰ ਵਿੱਚ ਹਾਂ।

ਅਸੀਂ ਉਨ੍ਹਾਂ ਗਾਹਕਾਂ ਲਈ ਉਤਪਾਦ ਬਣਾਉਂਦੇ ਹਾਂ ਜੋ ਇਨ੍ਹਾਂ ਆਪਲਿਕੇਸ਼ਨਾਂ ਰਾਹੀਂ ਆਪਣੇ ਗਾਹਕਾਂ ਨੂੰ ਮਨੋਰੰਜਨ, ਸੁਵਿਧਾਵਾਂ ਪ੍ਰਦਾਨ ਕਰਨਾ ਚਾਹੁੰਦੇ ਹਨ।ਇਹ ਨਵੀਨਤਾ ਦੀ ਇੱਕ ਸਦੀ ਹੈ ਅਤੇ ਹੁਣ ਤਕਨੀਕ ਦੇ ਜਰੀਏ ਸਿਰਫ ਤੁਹਾਡੇ ਫੋਨ ਤੇ ਆਪਣੇ ਅੰਗੂਠੇ ਨੂੰ ਸਹੀ ਢੰਗ ਨਾਲ ਚਲਾਉਣ ਦੁਆਰਾ ਹੀ ਫਲਾਈਟ ਦੀਆਂ ਟਿਕਟਾਂ ਬੁੱਕ ਕਰਵਾਉਣਾ ਸੰਭਵ ਹੈ, ਇਸੇ ਤਰ੍ਹਾਂ ਤਕਨੀਕ ਨੇ ਬਜ਼ੁਰਗਾਂ ਦੇ ਜੀਵਨ ਨੂੰ ਵੀ ਇੱਕ ਵਧੀਆ ਤਰੀਕੇ ਨਾਲ ਪ੍ਰਭਾਵਿਤ ਕੀਤਾ ਹੈ – ਉਹ ਡਾਕਟਰਾਂ ਤੋਂ ਮੁਲਾਕਾਤਾਂ ਦਾ ਸਮਾਂ ਨਿਰਧਾਰਿਤ ਕਰ ਸਕਦੇ ਹਨ, ਦਵਾਈਆਂ ਲਈ ਸਹੀ ਰਿਮਾਇੰਡਰ ਸੈਟ ਕਰ ਸਕਦੇ ਹਨ, ਟਿਕਟਾਂ ਨੂੰ ਬੁੱਕ ਕਰ ਸਕਦੇ ਹਨ ਅਤੇ ਆਪਣੇ ਪਿਆਰਿਆਂ ਨੂੰ ਮਿਲਣ ਜਾ ਸਕਦੇ ਹਨ।

ਪਰ ਹੋਲੀ-ਹੋਲੀ ਸਾਨੂੰ ਅਹਿਸਾਸ ਹੋਇਆ ਕਿ ਇਸ ਤੱਥ ਦੇ ਬਾਵਜੂਦ ਕਿ ਅਸੀਂ ਦੁਨੀਆ ਦੇ ਸਭ ਤੋਂ ਵੱਡੇ ਆਈਟੀ ਦੁਆਰਾ ਸੰਚਾਲਿਤ ਹੋਣ ਵਾਲੇ ਦੇਸ਼ਾਂ ਵਿੱਚੋਂ ਇੱਕ ਹਾਂ, ਅਸੀਂ ਆਪਣੇ ਖੁਦ ਦੇ ਲੋਕਾਂ ਦੀ ਸਹੂਲਤ ਨੂੰ ਨਜ਼ਰਅੰਦਾਜ਼ ਕਰਦੇ ਹਾਂ।ਅਸੀਂ ਆਪਣੇ ਵਿਦੇਸ਼ੀ ਗਾਹਕਾਂ ਦੇ ਵਿਚਾਰਾਂ ਅਤੇ ਲੋੜਾਂ ਦੁਆਰਾ ਸੰਚਾਲਿਤ ਐਪਲਿਕੇਸ਼ਨਾਂ ਬਣਾਉਂਦੇ ਆ ਰਹੇ ਹਾਂ ਅਤੇ ਅਸੀਂ ਉਨ੍ਹਾਂ ਐਪਲਿਕੇਸ਼ਨਾਂ ਅਤੇ ਸੇਵਾਵਾਂ ਦਾ ਨਿਰਮਾਣ ਕਰਦੇ ਹਾਂ ਜਿਨ੍ਹਾਂ ਨੂੰ ਆਪਣੇ ਖੁਦ ਦੇ ਦਰਸ਼ਕਾਂ ਦੁਆਰਾ ਵਰਤੋਂ ਕੀਤੇ ਜਾਣ ਦਾ ਇਰਾਦਾ ਰੱਖਿਆ ਜਾਂਦਾ ਹੈ, ਅਤੇ ਇਹ ਉਨ੍ਹਾਂ ਦੀ ਆਪਣੀ ਭਾਸ਼ਾ ਵਿੱਚ ਮੁੱਖ ਬਿੰਦੂ ਹੈ।

ਸਾਨੂੰ ਅਹਿਸਾਸ ਹੋਇਆ ਕਿ ਇੱਕ ਵਿਦੇਸ਼ੀ ਭਾਸ਼ਾ (ਅੰਗਰੇਜ਼ੀ, ਜਿਵੇਂ ਕਿ ਅਕਸਰ ਇਹ ਮਾਮਲਾ ਹੁੰਦਾ ਹੈ) ਵਿੱਚ ਤਜ਼ਰਬੇਕਾਰ ਜਾਂ ਅਰਾਮਦੇਹ ਨਹੀਂ ਹੋਣ ਦਾ ਸਧਾਰਨ ਤੱਥ, ਅਸਲ ਵਿੱਚ ਤਕਨੀਕ ਅਤੇ ਆਧੁਨਿਕ ਮੋਬਾਈਲ ਕ੍ਰਾਂਤੀ ਦੇ ਸ਼ਾਨਦਾਰ ਫਾਇਦਿਆਂ ਦੀ ਵਰਤੋਂ ਕਰਨ ਤੋਂ ਬਹੁਤ ਸਾਰੇ ਭਾਰਤੀਆਂ ਨੂੰ ਰੋਕਦਾ ਹੈ।

ਉਸ ਭਾਸ਼ਾ ਵਿੱਚ, ਜਿਸ ਨਾਲ ਉਹ ਸੁਵਿਧਾਜਨਕ ਮਹਿਸੂਸ ਨਹੀਂ ਕਰਦੇ ਹਨ, ਬੈਂਕ ਜਾਂ ਬੁਕਿੰਗ ਐਪਲਿਕੇਸ਼ਨ ਦੀ ਵਰਤੋਂ ਕਰਦਿਆਂ ਗਲਤੀ ਕਰਨ ਦੇ ਉਨ੍ਹਾਂ ਦੇ ਡਰ ਕਾਰਨ ਲੋਕ ਆਧੁਨਿਕ ਸੇਵਾਵਾਂ ਦੀ ਵਰਤੋਂ ਨੂੰ ਖੁੱਲ੍ਹ ਕੇ ਨਹੀਂ ਕਰ ਪਾਉਂਦੇ ਹਨ।

ਸਾਨੂੰ ਇਹ ਅਹਿਸਾਸ ਹੋਇਆ ਹੈ ਕਿ ਸਿਰਫ ਇੱਕ ਭਾਸ਼ਾ ਦੀ ਰੁਕਾਵਟ ਦੇ ਕਰਕੇ ਹੀ – ਇਨ੍ਹਾਂ ਦੋ ਗੱਲ੍ਹਾਂ ਦੇ ਵਿੱਚ ਸਬੰਧ ਸਥਾਪਿਤ ਨਹੀਂ ਹੁੰਦਾ ਹੈ ਕਿ ਇੱਕ ਵਪਾਰ ਜਾਂ ਇੱਕ ਸੁਵਿਧਾ ਪ੍ਰਦਾਤਾ ਦੀ ਪਹੁੰਚ ਕੀ ਹੋ ਸਕਦੀ ਹੈ ਅਤੇ ਸਾਡੇ ਬਜ਼ੁਰਗ, ਸਾਥੀ ਦੇਸ਼ਵਾਸੀ ਕਿਸ ਦਾ ਉਪਯੋਗ ਕਰ ਸਕਦੇ ਹਨ!

ਅਸੀਂ ਸਿਰਫ ਭਾਰਤੀ ਭਾਸ਼ਾਵਾਂ ਅਤੇ ਭਾਰਤੀ ਲੋਕਾਂ ਤੇ ਹੀ ਧਿਆਨ ਕੇਂਦ੍ਰਿਤ ਕਰਦੇ ਹਾਂ।

ਸਾਨੂੰ “ਦੇਵਨਾਗਰੀ” ਕਿਓਂ ਕਿਹਾ ਜਾਂਦਾ ਹੈ?

ਦੇਵਨਾਗਰੀ – ਇਹ ਸ਼ਬਦ ਭਾਰਤੀਆਂ ਦੇ ਦਿਲ ਅਤੇ ਦਿਮਾਗ ਦੇ ਨਾਲ ਘਿਰਿਆ ਹੋਇਆ ਹੈ।ਸਾਡੀ ਜ਼ਿਆਦਾਤਰ ਭਾਸ਼ਾਵਾਂ ਦੇ ਵਿਚ ਲਿਖਣ ਦਾ ਸਿਸਟਮ ਹੈ ਜੋ ਇਸ ਪੁਰਾਣੀ ਲਿਪੀ ਦੇ ਨਾਲ ਸੰਬੰਧਿਤ ਹੈ। ਅਤੇ ਇਹ ਦੇਵਨਾਗਰੀ ਦੇ ਦੁਆਰਾ ਹੁੰਦਾ ਹੈ, ਕਿ ਅਸੀਂ ਆਪਣੇ ਦੋਸਤਾਂ, ਪਰਿਵਾਰਾਂ ਅਤੇ ਦੇਸ਼ ਦੇ ਲੋਕਾਂ ਦੇ ਚਿਹਰਿਆਂ ਤੇ ਮੁਸਕਾਨ ਵੇਖਣਾ ਚਾਹੁੰਦੇ ਹਾਂ ਅਤੇ ਉਹਨਾਂ ਨੂੰ ਕਾਬਿਲ ਬਣਾਉਣਾ ਚਾਹੁੰਦੇ ਹਾਂ।